ਤਲਵੰਡੀ ਸਾਬੋ
ਬਾਦਲ ਸਰਕਾਰ ਦੀ ਨਲਾਇਕੀ ਕਾਰਣ ਧੰਨ ਸ੍ੀ ਗੁਰੂ ਗਰੰਥ ਸਾਹਿਬ ਦੀ ਬਰਗਾੜੀ ਬੇਅਦਬੀ ਕਾਂਡ ਤੋ ਸੁਰੂ ਹੋਇਆ ਮੰਦਭਾਗਾ ਵਰਤਾਰਾ ਸਾਰੇ ਪੰਜਾਬ ਵਿੱਚ ਫੈਲ ਗਿਆ ਸੀ ਜੋ ਨਿਰੰਤਰ ਅੱਜ ਵੀ ਜਾਰੀ ਹੈ, ਪਰ ਪਾਪੀ ਬਾਦਲ ਸਰਕਾਰ ਵਲੋਂ ਦੋਸ਼ੀਆਂ ਦੀ ਗਿ੍ਫਤਾਰੀ ਅਤੇ ਸਜ਼ਾਵਾਂ ਵੱਲ ਕੋਈ ਧਿਆਨ ਨਹੀ ਦਿੱਤਾ ਅਤੇ ਕੁਰਸੀ ਦੇ ਨਸ਼ੇ ਵਿੱਚ ਗੁਰੂ ਨੂੰ ਪਿੱਠ ਦੇ ਕੇ ਦੋਸ਼ੀਆਂ ਪਖੰਡੀਆ ਦਾ ਹੀ ਪੱਖ ਪੂਰਿਆ, ਪਰ ਦੂਜੇ ਪਾਸੇ ਧਰਮੀ ਸਿੰਘਾਂ ਨੇ ਆਪਣੀ ਜਾਨ ਮਾਲ ਪਰਿਵਾਰਾ ਦੀ ਪਰਵਾਹ ਨਾ ਕਰਦੇ ਹੋਏ ਹਮੇਸ਼ਾਂ ਖਾਲਸਾਈ ਪਰੰਪਰਾਵਾਂ ਉਪਰ ਪਹਿਰਾ ਦਿੱਤਾ ਹੈ,ਪਿੰਡ ਘਵੱਦੀ ਬੇਅਦਬੀ ਕਾਂਡ ਦੀ ਦੋਸ਼ੀ ਨੂੰ ਭਾਈ ਗੁਰਪ੍ੀਤ ਸਿੰਘ ਜਾਗੋਵਾਲ ਅਤੇ ਭਾਈ ਨਿਹਾਲ ਸਿੰਘ ਵਲੋਂ ਦਿੱਤੀ ਸਜ਼ਾ ਏ ਮੌਤ ਵੀ ਇਹੀ ਖਾਲਸਾਈ ਵਰਤਾਰਾ ਹੈ,ਭਾਂਵੇ ਕੁੱਝ ਲੋਕਾਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਅਤੇ ਦਿਵਾਉਣ ਦੇ ਚੱਲ ਰਹੇ ਪੰਥਕ ਸੰਘਰਸ਼ ਤੋਂ ਆਪਣੇ ਆਪਨੂੰ ਵੱਖ ਕਰ ਲਿਆ ਹੈ ਪਰ ਸੱਚੇ ਸਿੱਖ ਇਸ ਬੇਅਦਬੀ ਕਾਂਡ ਨੂੰ ਕਦੇ ਭੁੱਲ ਨਹੀ ਸਕਦੇ,ਇਨਾਂ ਵਿਚਾਰਾਂ ਦਾ ਪਰਗਟਾਵਾ ਸਰਬੱਤ ਖਾਲਸਾ ਵਲੌਂ ਥਾਪੇ ਸਿੰਘ ਸਹਿਬਾਨਾਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਭਾਈ ਧਿਆਨ ਸਿੰਘ ਮੰਡ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਪ੍ੈਸ ਬਿਆਨ ਰਾਹੀਂ ਮੀਡੀਆ ਨਾਲ ਕੀਤਾ, ਸਿੰਘ ਸਹਿਬਾਨਾਂ ਨੇ ਕਿਹਾ ਕੇ ਸਿੱਖ ਹਿੰਸਾ ਨਹੀ ਅਮਨ ਸ਼ਾਂਤੀ ਚਹੁੰਦੇ ਹਨ ਪਰ ਕੋਈ ਇਨਾਂ ਦੇ ਇਸ਼ਟ ਦੀ ਬੇਅਦਬੀ ਕਰੇ ਉਸਨੂੰ ਵੀ ਕਤਈ ਬਰਦਾਸਤ ਨਹੀ ਕਰਦੇ, ਇਤਹਾਸ ਦੇ ਝਰੋਖੇ ਵਿੱਚ ਵੇਖੀਏ ਤਾਂ ਸਿੱਖ ਔਰਤ ਉਪਰ ਵਾਰ ਨਹੀ ਕਰਦਾ ਪਰ ਜਦੋਂ ਗੁਨਾਹ ਇੰਨਾਂ ਵੱਡਾ ਹੋ ਜਾਵੇ ਫਿਰ ਉਸਨੂੰ ਧੁਰ ਦੀ ਗੱਡੀ ਚਾੜਨਾ ਵੀ ਜ਼ਾਇਜ ਹੈ, ਜਿਵੇਂ ਤਤਕਾਲੀ ਪਰਧਾਨ ਮੰਤਰੀ ਇੰਦਰਾਂ ਗਾਂਧੀ ਨੂੰ ਧਰਮੀ ਸਿੰਘਾਂ ਸਜ਼ਾ ਦਿੱਤੀ ਸੀ, ਸਿੰਘ ਸਹਿਬਾਨਾਂ ਨੇ ਕਿਹਾ ਕੇ ਹੁਣ ਜਦੋਂ ਇਹ ਕਾਰਵਾਈ ਨੂੰ ਅੰਜ਼ਾਮ ਦੇਣ ਵਾਲੇ ਦੋ ਸਿੰਘਾਂ ਨੇ ਖੁੱਦ ਆਪਣੇ ਆਪ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ ਤਾਂ ਪੁਲਿਸ ਵਲੋਂ ਘਟਨਾਂ ਵਾਲੇ ਦਿਨ ਤੋਂ ਗਿ੍ਫਤਾਰ ਕੀਤੇ ਹੋਰ ਕਈ ਬੇਕਸੂਰ ਸਿੰਘਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੇੈ,ਜਿੰਨਾਂ ਦਾ ਘਟਨਾਂ ਨਾਲ ਕੋਈ ਸਬੰਧ ਨਹੀ ਹੈ ,ਜਿੰਨਾਂ ਧਰਮੀ ਸਿੰਘਾਂ ਨੇ ਇਹ ਸੇਵਾ ਕੀਤੀ ਹੈ ਉਹ ਖੁੱਦ ਸਭ ਦੇ ਸਾਹਮਣੇ ਆਏ ਹਨ, ਪੰਜਾਬ ਪੁਲਿਸ ਨੂੰ ਚੇਤਾਵਨੀ ਦਿੰਦਿਆ ਸਿੰਘ ਸਹਿਬਾਨਾਂ ਨੇ ਕਿਹਾ ਕੇ ਇੰਨਾਂ ਧਰਮੀ ਸਿੰਘਾਂ ਨੇ ਕੋਈ ਚੋਰੀ ਜਾ ਡਾਕਾ ਨਹੀ ਮਾਰਿਆ ਇਸ ਕਰਕੇ ਇੰਨਾਂ ਅਤੇ ਇੰਨਾਂ ਦੇ ਪਰੀਵਾਰਾਂ ਉਪਰ ਕਿਸੇ ਤਰਾਂ ਦਾ ਤਸੱਦਦ ਬਰਦਾਸਤ ਨਹੀ ਕੀਤਾ ਜਾਵੇਗਾ, ਇਸ ਤਰਾਂ ਦੀ ਗਲਤੀ ਪੁਲਿਸ ਨਾ ਕਰੇ, ਅਖੀਰ ਵਿੱਚ ਸਿੰਘ ਸਹਿਬਾਨਾਂ ਨੇ ਕਿਹਾ ਕੇ ਸਿੱਖ ਪੰਥ ਵਲੋਂ ਇੰਨਾਂ ਸਿੰਘਾਂ ਦੀ ਹਰ ਤਰਾਂ ਮੱਦਦ ਕੀਤੀ ਜਾਵੇਗੀ...!
अपने शहर की खबरें Whatsapp पर पढ़ने के लिए Click Here →
Click to Follow हिन्दी बाबूशाही फेसबुक पेज →